ਕੀ ਤੁਸੀਂ ਬਚਪਨ 'ਚ ਮਿੱਟੀ ਖਾਇਆ ਕਰਦੇ ਸੀ? ਕੀ ਤੁਹਾਨੂੰ ਵੀ ਇਸ ਆਦਤ ਦੇ ਕਾਰਨ ਵੱਡਿਆਂ ਦੀ ਡਾਂਟ ਸੁਣਨੀ ਪਈ ਸੀ। ਕਈ ਵਾਰ ਬੱਚਿਆਂ ਨੂੰ ਮਿੱਟੀ ਖਾਣ ਦੀ ਆਦਤ ਲੱਗ ਜਾਂਦੀ ਹੈ। ਪਰ ਬੱਚਿਆਂ ਨੂੰ ਇਸ ਆਦਤ ਲਈ ਡਾਂਟਨਾ ਜਾਂ ਮਾਰਨਾ ਸਹੀ ਨਹੀਂ ਹੈ। ਆਮ ਤੌਰ 'ਤੇ ਅਜਿਹੇ ਮਾਮਲਿਆਂ 'ਚ ਮਾਂ-ਪਿਓ ਸਖਤੀ ਨਾਲ ਪੇਸ਼ ਆਉਂਦੇ ਹਨ ਪਰ ਬੱਚਿਆਂ ਨੂੰ ਪਿਆਰ ਨਾਲ ਸਮਝਾਉਣਾ ਵੀ ਸਭ ਤੋਂ ਚੰਗਾ ਤਰੀਕਾ ਹੈ। ਬੱਚਿਆਂ ਦੀ ਇਹ ਆਦਤ ਛੁਡਾਉਡ ਦਾ ਸਭ ਤੋਂ ਚੰਗਾ ਤਰੀਕਾ ਇਹ ਹੈ ਕਿ ਤੁਸੀਂ ਉਸ ਨੂੰ ਦੂਜਿਆਂ ਕੰਮਾਂ 'ਚ ਉਲਝਾ ਕੇ ਰੱਖੋ ਤਾਂ ਜੋ ਉਸ ਦਾ ਮਿੱਟੀ ਖਾਣ ਵੱਲ ਧਿਆਨ ਹੀ ਨਾ ਜਾਵੇ। ਮਿੱਟੀ ਖਾਣਾ ਇਕ ਗਲਤ ਆਦਤ ਹੈ। ਇਸ ਨਾਲ ਪੇਟ 'ਚ ਕੀੜੇ ਹੋ ਸਕਦੇ ਹਨ ਅਤੇ ਹੋ ਸਕਦਾ ਹੈ ਕਿ ਇਸ ਕਾਰਨ ਬੱਚਿਆਂ ਨੂੰ ਪਥਰੀ ਦੀ ਸ਼ਿਕਾਇਤ ਹੋ ਜਾਵੇ।
ਬੱਚਿਆਂ ਦੀ ਇਸ ਆਦਤ ਨੂੰ ਛੁਡਾਉਣ ਲਈ ਅਪਣਾਓ ਇਹ ਤਰੀਕੇ:—
1.ਲੌਂਗ ਦੀਆਂ ਕੁਝ ਕਲੀਆਂ ਨੂੰ ਪੀਸ ਕੇ ਪਾਣੀ 'ਚ ਉਬਾਲ ਲਓ। ਬੱਚਿਆਂ ਨੂੰ ਇਕ-ਇਕ ਚਮਚ ਕਰਕੇ ਤਿੰਨ ਸਮੇਂ ਇਹ ਪਾਣੀ ਦਿਓ ਇਸ ਨਾਲ ਉਸ ਦੀ ਮਿੱਟੀ ਖਾਣ ਦੀ ਆਦਤ ਛੁੱਟ ਜਾਵੇਗੀ।
2. ਬੱਚਿਆਂ ਨੂੰ ਹਰ ਰੋਜ਼ ਇਕ ਕੇਲਾ ਸ਼ਹਿਦ ਦੇ ਨਾਲ ਮਿਲਾ ਕੇ ਖਾਣ ਲਈ ਦਿਓ। ਕੁਝ ਦਿਨਾਂ 'ਚ ਹੀ ਬੱਚੇ 'ਚ ਫਰਕ ਨਜ਼ਰ ਆਉਣ ਲੱਗੇਗਾ।
3. ਰੋਜ਼ ਰਾਤ ਨੂੰ ਕੋਸੇ ਪਾਣੀ ਦੇ ਨਾਲ ਬੱਚੇ ਨੂੰ ਇਕ ਚਮਚ ਅਜਵਾਇਨ ਦਾ ਚੂਰਨ ਦਿਓ। ਇਸ ਨਾਲ ਬੱਚੇ ਦੀ ਮਿੱਟੀ ਖਾਣ ਦੀ ਆਦਤ ਛੁੱਟ ਜਾਵੇਗੀ। ਬੱਚੇ ਦੀ ਪੂਰੀ ਜਾਂਚ ਕਰਵਾਓ। ਹੋ ਸਕਦਾ ਹੈ ਕਿ ਬੱਚੇ 'ਚ ਕੁਝ ਪੋਸ਼ਕ ਤੱਤਾਂ ਦੀ ਕਮੀ ਹੋਵੇ। ਕਈ ਵਾਰ ਪੋਸ਼ਕ ਤੱਤਾਂ ਦੀ ਕਮੀ ਕਾਰਨ ਵੀ ਬੱਚੇ ਮਿੱਟੀ ਖਾਣ ਲੱਗਦੇ ਹਨ। ਬੱਚੇ ਨੂੰ ਸੰਪੂਰਨ ਆਹਾਰ ਦਿਓ ਤਾਂ ਜੋ ਉਸ ਦੇ ਸਰੀਰ 'ਚ ਕਿਸੇ ਤੱਤ ਦੀ ਕਮੀ ਨਾ ਹੋ ਪਾਏ।
ਇੰਝ ਤਿਆਰ ਕਰੋ ਪੋਹਾ ਥੇਪਲਾ
NEXT STORY